ਪਾਕਿਸਤਾਨ 'ਚ ਧਮਾਕਾ, ਦੋ ਜਣਿਆਂ ਦੀ ਮੌਤ, ਦਸ ਜ਼ਖ਼ਮੀ

ਪਾਕਿਸਤਾਨ 'ਚ ਧਮਾਕਾ, ਦੋ ਜਣਿਆਂ ਦੀ ਮੌਤ, ਦਸ ਜ਼ਖ਼ਮੀ

ਇਸਲਾਮਾਬਾਦ, 17 ਨਵੰਬਰ, (ਹ.ਬ.) : ਪਾਕਿਸਤਾਨ ਵਿਚ ਕਰਾਚੀ ਦੇ ਕੈਦਾਬਾਦ ਇਲਾਕੇ ਵਿਚ ਇੱਕ ਵੱਡਾ ਧਮਾਕਾ ਹੋਣ ਕਾਰਨ ਘੱਟ ਤੋਂ ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਦਸ ਹੋਰ ਜ਼ਖ਼ਮੀ ਹੋ ਗਏ। ਜਿਓ ਟੀਵੀ ਰਿਪੋਰਟ ਦੇ ਹਵਾਲੇ ਤੋਂ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਰਾਚੀ ਦੇ ਕੈਦਾਬਾਦ ਇਲਾਕੇ ਵਿਚ ਇੱਕ ਪੁਲ ਦੇ ਥੱਲੇ ਧਮਾਕਾ ਹੋਇਆ। ਪੁਲਿਸ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜ਼ਖ਼ਮੀਆਂ ਨੂੰ ਸ਼ਹਿਰ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਪੰਜ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਧਮਾਕੇ ਤੋਂ ਬਾਅਦ ਆਸ ਪਾਸ ਦੇ ਖੇਤਰਾਂ ਵਿਚ ਬਿਜਲੀ ਦੀ ਸਪਲਾਈ ਠੱਪ ਹੋ ਗਈ, ਧਮਾਕੇ ਦੀ ਆਵਾਜ਼ ਨੂੰ ਦੂਰ ਤੱਕ ਸੁਣਿਆ ਜਾ ਸਕਦਾ ਸੀ। ਸੂਬੇ ਦੇ ਮੁੱਖ ਮੰਤਰੀ ਸਈਦ ਮੁਰਾਦ ਅਲੀ ਸ਼ਾਹ ਨੇ ਇਸ ਘਟਨਾ ਨੂੰ ਲੈ ਕੇ ਸਿੰਧ ਪੁਲਿਸ ਦੇ ਸੀਨੀਅਰ ਅਫ਼ਸਰਾਂ ਤੋਂ ਰਿਪੋਰਟ ਮੰਗੀ ਹੈ। ਸੁਰੱਖਿਆ ਕਰਮੀਆਂ ਨੇ ਧਮਾਕੇ ਤੋਂ ਬਾਅਦ ਇਲਾਕੇ ਦੀ ਘੇਰਾਬੰਦੀ ਕੀਤੀ ਅਤੇ ਤਲਾਸ਼ੀ ਮੁਹਿੰਮ ਚਲਾਈ। ਅਜੇ ਤੱਕ ਕਿਸੇ ਵੀ ਅੱਤਵਾਦੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਪੂਰੀ ਖ਼ਬਰ »

ਪਤਨੀਆਂ ਨੂੰ ਛੱਡ ਕੇ ਵਿਦੇਸ਼ ਭੱਜੇ 25 ਭਾਰਤੀਆਂ ਦੇ ਪਾਸਪੋਰਟ ਰੱਦ

ਪਤਨੀਆਂ ਨੂੰ ਛੱਡ ਕੇ ਵਿਦੇਸ਼ ਭੱਜੇ 25 ਭਾਰਤੀਆਂ ਦੇ ਪਾਸਪੋਰਟ ਰੱਦ

ਨਵੀਂ ਦਿੱਲੀ, 17 ਨਵੰਬਰ, (ਹ.ਬ.) : ਭਾਰਤ ਸਰਕਾਰ ਨੇ ਅਪਣੀਆਂ-ਅਪਣੀਆਂ ਪਤਨੀਆਂ ਨੂੰ ਛੱਡਣ ਦੇ ਚਲਦਿਆਂ 25 ਪਰਵਾਸੀ ਭਾਰਤੀਆਂ ਦੇ ਪਾਸਪੋਰਟ ਰੱਦ ਕਰ ਦਿੱਤੇ ਹਨ। ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ ਅੱਠ ਲੋਕਾਂ ਦਾ ਪਾਸਪੋਰਟ ਮੰਤਰਾਲੇ ਦੀ ਸਿਫਾਰਸ਼ 'ਤੇ ਰੱਦ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਪਰਵਾਸੀ ਭਾਰਤੀਆਂ ਵਲੋਂ ਪਤਨੀਆਂ ਨੂੰ ਛੱਡਣ ਦੀਆਂ ਸ਼ਿਕਾਇਤਾਂ ਸਾਨੂੰ ਲਗਾਤਾਰ ਮਿਲਦੀਆਂ ਰਹਿੰਦੀਆਂ ਹਨ। ਉਨ੍ਹਾਂ ਸ਼ਿਕਾਇਤਾਂ 'ਤੇ ਪਹਿਲ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਂਦੀ ਹੈ।

ਪੂਰੀ ਖ਼ਬਰ »

ਗਾਜਾ ਤੂਫ਼ਾਨ ਨੇ ਤਮਿਲਨਾਡੂ ਵਿਚ ਮਚਾਈ ਤਬਾਹੀ, 11 ਲੋਕਾਂ ਦੀ ਮੌਤ

ਗਾਜਾ ਤੂਫ਼ਾਨ ਨੇ ਤਮਿਲਨਾਡੂ ਵਿਚ ਮਚਾਈ ਤਬਾਹੀ, 11 ਲੋਕਾਂ ਦੀ ਮੌਤ

ਤਮਿਲਨਾਡੂ, 16 ਨਵੰਬਰ, (ਹ.ਬ.) : ਗਾਜਾ ਤੂਫ਼ਾਨ ਨੇ ਵੀਰਵਾਰ ਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਕਰੀਬ ਪੌਣੇ ਦੋ ਵਜੇ ਤਮਿਲਨਾਡੂ ਦੇ ਨਾਗਾਪੱਟਨਮ ਪਹੁੰਚ ਗਿਆ ਜਿੱਥੇ ਉਸ ਨੇ ਭਾਰੀ ਤਬਾਹੀ ਮਚਾਈ, ਤੂਫ਼ਾਨ ਕਾਰਨ ਹੁਣ ਤੱਕ 11 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਗਾਜਾ ਤੂਫ਼ਾਨ ਦੇ ਅਸਰ ਕਾਰਨ ਉਥੇ ਹਵਾ ਦੀ ਰਫਤਾਰ ਕਰੀਬ 100 ਕਿਲੋਮੀਟਰ ਪ੍ਰਤੀ ਘੰਟੇ ਦਰਜ ਕੀਤੀ ਗਈ। ਤੇਜ਼ ਹਵਾ ਅਤੇ ਬਾਰਸ਼ ਦੇਕਾਰਨ ਕਈ ਜਗ੍ਹਾ 'ਤੇ ਭਾਰੀ ਨੁਕਸਾਨ ਦੇਖਿਆ ਗਿਆ, ਹੁਣ ਤੱਕ ਮਿਲੀ ਜਾਣਕਾਰੀ ਦੇ ਅਨੁਸਾਰ ਤੂਫ਼ਾਨ ਵਿਚ 11 ਲੋਕਾਂ ਦੀ ਮੌਤ ਹੋ ਗਈ। ਸੂਬਾ ਸਰਕਾਰ ਨੇ ਮਾਰੇ ਗਏ ਲੋਕਾਂ ਦੇ ਘਰ ਵਾਲਿਆਂ ਨੂੰ 10-10 ਲੱਖ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਗਾਜਾ ਤੂਫਾਨ ਨੇ ਬੀਤੀ ਰਾਤ ਨਾਗਾਪੱਟਨਮ ਅਤੇ ਵੇਦਾਰਣਯਮ ਵਿਚ ਦਸਤਕ ਦਿੱਤੀ। ਵੀਰਵਾਰ ਸ਼ਾਮ ਤੋਂ ਹੀ ਤਮਿਲਨਾਡੂ ਦੇ ਤਟੀ ਇਲਾਕਿਆਂ ਵਿਚ ਬਾਰਸ਼ ਅਤੇ ਤੇਜ਼ ਹਵਾਵਾਂ ਦਾ ਜ਼ੋਰ ਰਿਹਾ, ਤੇਜ਼ ਹਵਾ ਦੇ ਕਾਰਨ ਨਾਗਾਪੱਟਨਮ ਵਿਚ ਕਈ ਜਗ੍ਹਾ 'ਤੇ ਵੱਡੇ ਵੱਡੇ ਦਰੱਖਤ ਡਿੱਗ ਗਏ, ਨਾਲ ਹੀ ਕਈ ਘਰਾਂ ਨੂੰ ਕਾਫੀ ਨੁਕਸਾਨ ਵੀ ਪੁੱਜਿਆ।

ਪੂਰੀ ਖ਼ਬਰ »

ਸਟੌਰਮੀ ਡੈਨੀਅਲ ਦਾ ਵਕੀਲ ਘਰੇਲੂ ਹਿੰਸਾ ਮਾਮਲੇ ਵਿਚ ਗ੍ਰਿਫ਼ਤਾਰ

ਸਟੌਰਮੀ ਡੈਨੀਅਲ ਦਾ ਵਕੀਲ ਘਰੇਲੂ ਹਿੰਸਾ ਮਾਮਲੇ ਵਿਚ ਗ੍ਰਿਫ਼ਤਾਰ

ਲਾਸ ਏਂਜਲਸ, 16 ਨਵੰਬਰ, (ਹ.ਬ.) : ਅਮਰੀਕੀ ਪੋਰਨ ਸਟਾਰ ਸਟੌਰਮੀ ਡੈਨੀਅਲ ਦੇ ਵਕੀਲ ਮਾਈਕਲ ਨੂੰ ਸ਼ੱਕੀ ਘਰੇਲੂ ਹਿੰਸਾ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਮੀਡੀਆ ਰਿਪੋਰਟ ਦੇ ਅਨੁਸਾਰ ਲਾਸ ਏਂਜਲਸ ਪੁਲਿਸ ਵਿਭਾਗ ਅਫ਼ਸਰ ਜੈਫ ਲੀ ਨੇ ਕਿਹਾ ਕਿ ਘਰੇਲੂ ਹਿੰਸਾ ਦੀ ਸ਼ਿਕਾਇਤ ਲਾਸ ਏਂਜਲਸ ਵਿਚ ਦਰਜ ਹੋਈ ਅਤੇ ਉਨ੍ਹਾਂ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਵਿਭਾਗ ਨੇ ਟਵੀਟ ਕਰਕੇ ਕਿਹਾ, ਅਸੀਂ ਪੁਸ਼ਟੀ ਕਰਦੇ ਹਾਂ ਕਿ ਅੱਜ ਐਲਏਪੀਡੀ ਦੇ ਡਿਟੈਕਟਿਵਸ ਨੇ ਸ਼ੱਕੀ ਘਰੇਲੂ ਹਿੰਸਾ ਦੇ ਮਾਮਲੇ ਵਿਚ ਮਾਈਕਲ ਏਵੇਨਾਟੀ ਨੂੰ ਕਾਬੂ ਕੀਤਾ। ਇਸ ਦੀ ਜਾਂਚ ਚਲ ਰਹੀ ਹੈ। ਸਟੌਰਮੀ ਡੈਨੀਅਲ ਦੇ ਵਕੀਲ ਮਾਈਕਲ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਝੂਠਾ ਦੱਸਿਆ ਹੈ। ਉਨ੍ਹਾਂ ਨੇ ਕਿਹਾ, ਮੈਂ ਐਲਏਪੀਡੀ ਵਿਚ ਕੰਮ ਕਰ ਰਹੇ ਪੁਰਸ਼ਾਂ ਅਤੇ ਮਹਿਲਾਵਾਂ ਦਾ ਉਨ੍ਹਾਂ ਦੇ ਪੇਸ਼ੇਵਰ ਰਵਈਏ ਦੇ ਲਈ ਧੰਨਵਾਦੀ ਹਾਂ। ਉਹ ਸਿਰਫ ਅਪਣਾ ਕੰਮ ਕਰ ਰਹੇ ਹਨ ਲੇਕਿਨ ਮੇਰੇ ਉਪਰ ਲਗਾਏ ਗਏ ਦੋਸ਼ ਪੂਰੀ ਤਰ੍ਹਾਂ ਝੂਠੇ ਹਨ। ਉਨ੍ਹਾਂ ਕਿਹਾ ਕਿ ਮੈਂ ਅਪਣੇ ਜੀਵਨ ਵਿਚ ਕਿਸੇ ਤਰ੍ਹਾਂ ਦੀ ਸਰੀਰਕ ਹਿੰਸਾ ਨਹੀਂ ਕੀਤੀ ਹੈ।

ਪੂਰੀ ਖ਼ਬਰ »

ਵਿਕਿਲੀਕਸ : ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ਵਿਚ ਮਾਮਲਾ ਦਰਜ

ਵਿਕਿਲੀਕਸ : ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ਵਿਚ ਮਾਮਲਾ ਦਰਜ

ਵਾਸ਼ਿੰਗਟਨ, 16 ਨਵੰਬਰ, (ਹ.ਬ.) : ਵਿਕਿਲੀਕਸ ਦੇ ਪ੍ਰਕਾਸ਼ ਜੂਲੀਅਨ ਅਸਾਂਜ ਦੇ ਖਿਲਾਫ਼ ਅਮਰੀਕਾ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ। ÎÎਇਕਵਾਡੋਰ ਨੇ 2012 ਤੋਂ ਅਸਾਂਜ ਨੂੰ ਅਪਣੇ ਦੇਸ਼ ਵਿਚ ਸਿਆਸੀ ਪਨਾਹ ਦਿੱਤੀ ਹੋਈ ਹੈ। ਤਦ ਤੋਂ ਉਹ ਦੇਸ਼ ਦੇ ਲੰਡਨ ਸਥਿਤ ਦੂਤਘਰ ਵਿਚ ਰਹਿ ਰਹੇ ਹਨ। ਅਸਾਂਜ 'ਤੇ ਇਹ ਮਾਮਲਾ ਇਸ ਲਈ ਚਲਾਇਆ ਜਾਵੇਗਾ ਕਿਉਂਕਿ ਉਨ੍ਹਾਂ ਦੇ ਕਾਰਨ ਅਮਰੀਕਾ ਅਤੇ Îਇਕਵਾਡੋਰ ਦੇ ਰਿਸ਼ਤੇ ਖਰਾਬ ਹੋਏ ਹਨ। ਇਸ ਤੋਂ ਪਹਿਲਾਂ ਮਈ ਵਿਚ ਅਸਾਂਜ ਨੂੰ ਉਸ ਸਮੇਂ ਰਾਹਤ ਮਿਲੀ ਸੀ ਜਦ ਉਨ੍ਹਾਂ 'ਤੇ ਚਲ ਰਹੇ ਕਥਿਤ ਬਲਾਤਕਾਰ ਮਾਮਲੇ ਨੂੰ ਸਵੀਡਨ ਸਰਕਾਰ ਨੇ ਬੰਦ ਕਰ ਦਿੱਤਾ ਸੀ। ਸਵੀਡਨ ਵਿਚ ਮਾਮਲੇ ਦੀ ਜਾਂਚ ਕਰ ਰਹੀ ਏਜੰਸੀ ਨੇ ਇਸ ਕੇਸ ਨੂੰ ਬੰਦ ਕਰਨ ਦੇ ਫ਼ੈਸਲੇ ਦੇ ਨਾਲ ਹੀ ਉਨ੍ਹਾਂ ਖ਼ਿਲਾਫ਼ ਜਾਰੀ ਕੀਤੇ ਗਏ ਗ੍ਰਿਫ਼ਤਾਰੀ ਵਾਰੰਟ ਨੂੰ ਵੀ ਰੱਦ ਕਰ ਦਿੱਤਾ ਸੀ। ਇਸ ਗੱਲ ਦਾ ਐਲਾਨ ਖੁਦ ਵਿਕੀਲੀਕਸ ਨੇ ਟਵਿਟਰ 'ਤੇ ਕੀਤਾ ਸੀ। ਇਸ ਮਾਮਲੇ ਵਿਚ ਉ

ਪੂਰੀ ਖ਼ਬਰ »

ਮੇਲਾਨੀਆ ਦੀ ਸ਼ਿਕਾਇਤ 'ਤੇ ਟਰੰਪ ਨੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

ਮੇਲਾਨੀਆ ਦੀ ਸ਼ਿਕਾਇਤ 'ਤੇ ਟਰੰਪ ਨੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

ਵਾਸ਼ਿੰਗਟਨ, 16 ਨਵੰਬਰ, (ਹ.ਬ.) : ਅਮਰੀਕਾ ਦੀ ਪ੍ਰਥਮ ਮਹਿਲਾ ਅਤੇ ਟਰੰਪ ਦੀ ਪਤਨੀ ਮੇਲਾਨੀਆ ਨੇ ਮੀਰਾ ਨੂੰ ਬਰਖਾਸਤ ਕਰਨ ਦੀ ਅਪੀਲ ਕਰਨ ਤੋਂ ਬਾਅਦ ਆਖਰਕਾਰ ਅਮਰੀਕੀ ਰਾਸ਼ਟਰਪਤੀ ਨੇ ਅਪਣੀ ਸੀਨੀਅਰ ਕੌਮੀ ਸੁਰੱਖਿਆ ਸਲਾਹਕਾਰ ਮੀਰਾ ਰਿਕਾਰਡੇਲ ਨੂੰ ਵਾਈਟ ਹਾਊਸ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਇੱਕ ਦਿਨ ਪਹਿਲਾਂ ਹੀ ਮੇਲਾਨੀਆ ਨੇ ਕਿਹਾ ਸੀ ਕਿ ਉਪ ਕੌਮੀ ਸੁਰੱਖਿਆ ਸਲਾਹਕਾਰ ਹੁਣ ਵਾਈਟ ਹਾਊਸ ਵਿਚ ਕੰਮ ਕਰਨ ਦਾ ਸਨਮਾਨ ਪਾਉਣ ਦੇ ਯੋਗ ਨਹੀਂ ਰਹੀ ਹੈ। ਮੇਲਾਨੀਆ ਦੀ ਤਰਜ਼ਮਾਨ ਸਟੈਫਨੀ ਗ੍ਰੀਸ਼ਮ ਨੇ ਪ੍ਰਥਮ ਮਹਿਲਾ ਦਫ਼ਤਰ ਤੋਂ ਇਸ ਬਿਆਨ ਦੀ ਪੁਸ਼ਟੀ ਕੀਤੀ। ਇਸ ਦੇ ਇੱਕ ਦਿਨ ਬਾਅਦ ਹੀ ਟਰੰਪ ਦੀ ਤਰਜ਼ਮਾਨ ਸਾਰਾ ਸੈਂਡਰਸ ਨੇ ਕਿਹਾ ਕਿ ਮੀਰਾ ਰਿਕਾਰਡੇਲ ਰਾਸ਼ਟਰਪਤੀ ਦੇ ਨਾਲ ਕੰਮ ਕਰਦੀ ਰਹੇਗੀ, ਕਿਉਂਕਿ ਉਹ ਪ੍ਰਸ਼ਾਸਨ ਦੇ ਅੰਦਰ ਇੱਕ ਨਵੀਂ ਭੂਮਿਕਾ ਨਿਭਾਉਣ ਦੇ ਲਈ ਵਾਈਟ ਹਾਊਸ ਛੱਡ ਰਹੀ ਹੈ। ਸੈਂਡਰਸ ਨੇ ਕਿਹਾ, ਰਾਸ਼ਟਰਪਤੀ ਅਮਰੀਕੀ ਆਵਾਮ ਦੇ ਲਈ ਮੀਰਾ ਦੀ

ਪੂਰੀ ਖ਼ਬਰ »

ਥੈਰੇਸਾ ਮੇ ਦੀ ਕੁਰਸੀ ਖ਼ਤਰੇ ਵਿਚ, ਚਾਰ ਮੰਤਰੀਆਂ ਨੇ ਦਿੱਤਾ ਅਸਤੀਫ਼ਾ

ਥੈਰੇਸਾ ਮੇ ਦੀ ਕੁਰਸੀ ਖ਼ਤਰੇ ਵਿਚ, ਚਾਰ ਮੰਤਰੀਆਂ ਨੇ ਦਿੱਤਾ ਅਸਤੀਫ਼ਾ

ਲੰਡਨ 16 ਨਵੰਬਰ, (ਹ.ਬ.) : ਬ੍ਰੈਕਜ਼ਿਟ ਨੂੰ ਲੈ ਕੇ ਬਰਤਾਨਵੀ ਪ੍ਰਧਾਨ ਮੰਤਰੀ ਥੈਰੇਸਾ ਮੇ ਦੀ ਕੁਰਸੀ ਖ਼ਤਰੇ ਵਿਚ ਪੈ ਗਈ ਹੈ। ਖਰੜੇ ਦੇ ਵਿਰੋਧ ਵਿਚ ਬ੍ਰੈਕਜ਼ਿਟ ਮੰਤਰੀ Îਡੋਮੇਨਿਕ ਰਾਬ, ਭਾਰਤੀ ਮੂਲ ਦੇ ਮੰਤਰੀ ਸ਼ੈਲੇਸ ਵਾਰਾ ਤੇ ਦੋ ਹੋਰ ਮੰਤਰੀਆਂ ਦੇ ਅਸਤੀਫ਼ੇ ਪਿੱਛੇ ਥੈਰੇਸਾ ਮੇ ਦੀ ਲੀਡਰਸ਼ਿਪ 'ਤੇ ਸਵਾਲ ਉਠਣ ਲੱਗੇ ਹਨ। ਅਸਤੀਫ਼ਾ ਦੇਣ ਵਾਲਿਆਂ ਵਿਚ ਕਾਰਜ ਤੇ ਪੈਨਸ਼ਨ ਮੰਤਰੀ ਇਸਥਰ ਮੈਕਵੇ ਤੇ ਇੱਕ ਹੋਰ ਜੂਨੀਅਰ ਮੰਤਰੀ ਸ਼ਾਮਲ ਹਨ। ਬ੍ਰੈਕਜ਼ਿਟ ਖਰੜੇ ਦੇ ਵਿਰੋਧ ਵਿਚ ਮੰਤਰੀਆਂ ਦੇ ਅਸਤੀਫ਼ੇ ਪਿੱਛੋਂ ਬਰਤਾਨਵੀ ਕਰੰਸੀ ਪੌਂਡ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ। ਡਾਲਰ ਤੇ ਯੂਰੋ ਦੇ ਮੁਕਾਬਲੇ ਪੌਂਡ ਵਿਚ ਇੱਕ ਫ਼ੀਸਦੀ ਗਿਰਾਵਟ ਦਰਜ ਕੀਤੀ ਗਈ। ਯੂਰਪੀ ਯੂਨੀਅਨ (ਈਯੂ) ਤੋਂ ਬਰਤਾਨੀਆ ਦੇ ਵੱਖ ਹੋਣ ਦੇ ਸਮਝੌਤੇ ਦੇ ਖਰੜੇ ਦੇ ਵਿਰੋਧ ਵਿਚ ਅਸਤੀਫ਼ਾ ਦੇਣ ਦੀ ਸ਼ੁਰੂਆਤ ਉਤਰੀ ਆਇਰਲੈਂਡ ਮਾਮਲਿਆਂ ਦੇ ਮੰਤਰੀ ਸ਼ੈਲੇਸ਼ ਵਾਰਾ ਨੇ ਕੀਤੀ। ਇਸ ਤੋਂ ਤੁਰੰਤ ਬਾਅਦ ਬ੍ਰੈਕਜ਼ਿਟ ਮੰਤਰੀ ਰਾਬ ਨੇ ਵੀ ਅਸਤੀਫ਼ੇ ਦਾ ਐਲਾਨ ਕਰ ਦਿੱਤਾ। ਰਾਬ ਨੇ ਕਿਹਾ ਕਿ ਉਹ ਸਮਝੌਤੇ ਦੇ ਇਸ ਖਰੜੇ ਦਾ ਸਮਰਥਨ ਨਹੀਂ ਕਰ ਸਕਦੇ। ਇਹ ਦੇਸ਼ ਹਿਤ ਵਿਚ ਨਹੀਂ ਹੈ। ਪ੍ਰਸਤਾਵਤ ਸਮਝੌਤਾ ਬਰਤਾਨੀਆ ਦੀ ਖੁਦਮੁਖਤਿਆਰੀ ਲਈ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪਿਛਲੀਆਂ ਚੋਣਾਂ ਵਿਚ ਦੇਸ਼ ਦੀ ਜਨਤਾ ਨਾਲ ਕੁਝ ਵਾਅਦੇ ਕੀਤੇ ਸਨ, ਉਨ੍ਹਾਂ ਵਾਅਦਿਆਂ ਦੇ ਮੱਦੇਨਜ਼ਰ ਮੈਂ ਸਮਝੌਤੇ ਦੇ ਖਰੜੇ ਦਾ ਸਮਰਥਨ ਨਹੀਂ ਕਰ ਸਕਦਾ।

ਪੂਰੀ ਖ਼ਬਰ »

ਅਮਰੀਕੀ ਸਰਹੱਦ ਵਿਚ 600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

ਅਮਰੀਕੀ ਸਰਹੱਦ ਵਿਚ 600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

ਵਾਸ਼ਿੰਗਟਨ, 16 ਨਵੰਬਰ, (ਹ.ਬ.) : ਅਮਰੀਕਾ ਦੇ ਐਰਿਜ਼ੋਨਾ ਸੂਬੇ ਤੋਂ ਲੱਗਦੀ ਮੈਕਸਿਕੋ ਸਰਹੱਦ 'ਤੇ 48 ਘੰਟੇ ਦੇ ਅੰਦਰ ਕਸਟਮ ਅਤੇ ਸੀਮਾ ਸੁਰੱਖਿਆ ਦੇ ਅਧਿਕਾਰੀਆਂ ਨੇ 600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਲੋਕ ਬਗੈਰ ਕਿਸੇ ਦਸਤਾਵੇਜ਼ ਦੇ ਅਮਰੀਕਾ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਇਨ੍ਹਾਂ ਦਾ ਸਬੰਧ ਉਨ੍ਹਾਂ ਸਮੂਹ ਨਾਲ ਨਹੀਂ ਹੈ ਜੋ ਲੈਟਿਨ ਅਮਰੀਕੀ ਦੇਸ਼ਾਂ ਤੋਂ ਅਮਰੀਕਾ ਵੱਲ ਵੱਧ ਰਹੇ ਹਨ। ਕਸਟਮ ਅਤੇ ਸੀਮਾ ਸੁਰੱਖਿਆ ਦੇ ਅਧਿਕਾਰੀਆਂ ਨੇ ਕਿਹਾ ਕਿ ਸੋਮਵਾਰ ਤੋਂ ਮੰਗਲਵਾਰ ਤੱਕ ਚੱਲੀਆਂ ਅਲੱਗ ਅਲੱਗ ਮੁਹਿੰਮਾਂ ਵਿਚ 654 ਗੈਰ ਕਾਨੂੰਨੀ ਪਰਵਾਸੀਆਂ ਨੇ ਖੁਦ ਹੀ ਸਮਰਪਣ ਕਰ ਦਿੱਤਾ। ਇਨ੍ਹਾਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਸੈਨ ਲੁਈਸ ਸਰਹੱਦ ਪਾਰ ਕੀਤੀ ਸੀ। Îਇਕ ਹੋਰ ਘਟਨਾ ਵਿਚ ਲੈਟਿਨ ਅਮਰੀਕੀ ਦੇਸ਼ਾਂ ਤੋਂ ਆਏ 55 ਲੋਕਾਂ ਦੇ ਇੱਕ ਸਮੂਹ ਨੇ ਸੋਮਵਾਰ ਰਾਤ ਕਰੀਬ 8.30 ਵਜੇ ਕਾਊਂਟੀ ਨੌਵੀਂ ਸਟਰੀਟ ਦੇ ਕੋਲ ਸਰਹੱਦੀ ਅਧਿਕਾਰੀਆਂ ਸਾਹਮਣੇ ਸਮਰਪਣ ਕਰ ਦਿੱਤਾ। ਦੱਸ ਦੇਈਏ ਕਿ ਪਿਛਲੇ ਹਫ਼ਤੇ ਡੋਨਾਲਡ ਟਰੰਪ ਨੇ ਨਵੇਂ ਨਿਯਮਾਂ ਦਾ ਐਲਾਨ ਕੀਤਾ ਸੀ। ਇਹ ਨਿਯਮ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖ਼ਲ ਹੋਣ 'ਤੇ ਲਗਾਮ ਲਗਾਉਂਦੇ ਹਨ।

ਪੂਰੀ ਖ਼ਬਰ »

ਉਤਰ ਕੋਰੀਆ ਦੇ ਤਾਨਾਸ਼ਾਹ ਨੇ ਮੁੜ ਕੀਤਾ ਖ਼ਤਰਨਾਕ ਹਥਿਆਰ ਦਾ ਪ੍ਰੀਖਣ

ਉਤਰ ਕੋਰੀਆ ਦੇ ਤਾਨਾਸ਼ਾਹ ਨੇ ਮੁੜ ਕੀਤਾ ਖ਼ਤਰਨਾਕ ਹਥਿਆਰ ਦਾ ਪ੍ਰੀਖਣ

ਪਿਓਂਗਯਾਂਗ, 16 ਨਵੰਬਰ, (ਹ.ਬ.) : ਪਿਛਲੇ ਕੁਝ ਦਿਨਾਂ ਤੋਂ ਜਿਸ ਤਰ੍ਹਾਂ ਅਮਰੀਕਾ ਅਤੇ ਉਤਰ ਕੋਰੀਆ ਦੇ ਵਿਚ ਗੱਲਬਾਤ ਬੰਦ ਹੋਈ ਹੈ ਉਸ ਤੋਂ ਬਾਅਦ ਉਤਰ ਕੋਰੀਆ ਦੇ ਤਾਨਾਸਾਹ ਨੇ Îਇੱਕ ਨਵੀਂ ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ। ਉਤਰ ਕੋਰੀਆ ਨੇ ਇਸ ਪ੍ਰੀਖਣ ਨਾਲ ਇੱਕ ਵਾਰ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜਾਣਕਾਰੀ ਦੇ ਅਨੁਸਾਰ ਇਹ ਪ੍ਰੀਖਣ ਹਾਈ ਟੈਕ ਟੈਕਟਿਕਲ ਹਨ, ਹਾਲਾਂਕਿ ਇਸ ਪ੍ਰੀਖਣ ਦੇ ਬਾਰੇ ਵਿਚ ਸਪਸ਼ਟ ਤੌਰ 'ਤੇ ਕੁਝ ਨਹੀਂ ਦੱਸਿਆ ਗਿਆ ਹੈ। ਲੇਕਿਨ ਇਸ ਪ੍ਰੀਖਣ ਦੇ ਨਾਲ Îਇੱਕ ਵਾਰ ਮੁੜ ਤੋਂ ਉਤਰ ਕੋਰੀਆ ਨੇ ਅਪਣਾ ਰੁਖ ਸਾਫ ਕਰ ਦਿੱਤਾ ਹੈ। ਕੋਰੀਆ ਦੀ ਸੈਂਟਰਲ ਬਰਾਡਕਾਸਟਿੰਗ ਸਟੇਸ਼ਨ ਦੇ ਹਵਾਲੇ ਤੋਂ ਯੋਨਹੈਪ ਨਿਊਜ਼ ਏਜੰਸੀ ਨੇ ਇਸ ਪ੍ਰੀਖਣ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਮ ਜੋਂਗ ਨੇ ਖੁਦ ਪ੍ਰੀਖਣ ਦੀ ਜਗ੍ਹਾ ਦਾ ਮੁਆਇਨਾ ਕੀਤਾ, ਇਹ ਪ੍ਰੀਖਣ ਨੈਸ਼ਨਲ ਡਿਫੈਂਸ ਇੰਸਟੀਚਿਊਟ ਵਿਚ ਕੀਤਾ ਗਿਆ। ਇਸ ਪ੍ਰੀਖਣ ਦੀ ਜਾਣਕਾਰੀ ਉਜਾਗਰ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਜਿਸ ਜਗ੍ਹਾ ਤੋਂ ਇਸ ਦਾ ਪ੍ਰੀਖਣ ਕੀਤਾ ਗਿਆ ਹੈ ਉਸ ਦੀ ਸਹੀ ਸਥਿਤੀ ਨੂੰ ਦੱਸਿਆ ਗਿਆ ਹੈ। ਇਸ ਪ੍ਰੀਖਣ ਨੂੰ ਇੰਨਾ ਗੁਪਤ ਰੱਖਿਆ ਗਿਆ ਹੈ ਕਿ ਇਸ ਦੀ ਪ੍ਰਕ੍ਰਿਤੀ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਉਤਰ ਕੋਰੀਆ ਦੇ ਸਟੇਟ ਮੀਡੀਆ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਸਟੇਟ ਆਫ਼ ਦ ਆਰਟ ਹਥਿਆਰਾਂ ਨੂੰ ਵਿਕਸਿਤ ਕੀਤਾ ਜਾ ਰਿਹਾ ਸੀ, ਇਸ ਹਥਿਆਰ ਨੂੰ ਸਾਡੇ ਜ਼ਬਰਦਸਤ ਨੇਤਾ ਦੀ ਅਗਵਾਈ ਵਿਚ ਤਿਆਰ ਕੀਤਾ ਜਾ ਰਿਹਾ ਸੀ, ਜਿਸ ਦਾ ਮਕਸਦ ਦੇਸ਼ ਦੀ ਸਰਹੱਦ ਨੂੰ ਸੁਰੱਖਿਆ ਮੁਹੱਈਆ ਕਰਾਉਣਾ ਹੈ ਅਤੇ ਸਾਡੀ ਸੈਨਾ ਦੀ ਤਾਕਤ ਨੂੰ ਵਧਾਉਣਾ ਹੈ। ਨਾਲ ਹੀ ਕਿਹਾ ਗਿਆ ਹੈ ਕਿ ਇਹ ਪ੍ਰੀਖਣ ਪੂਰੀ ਤਰ੍ਹਾਂ ਸਫਲ ਰਿਹਾ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਨਵੰਬਰ ਮਹੀਨੇ ਵਿਚ ਕਿਮ ਜੋਂਗ ਨੇ ਹੋਸਾਂਗ-15 ਮਿਜ਼ਾਈਲ ਦੇ ਪ੍ਰੀਖਣ ਦੌਰਾਨ ਪ੍ਰੀਖਣ ਸਥਾਨ ਦਾ ਦੌਰਾ ਕੀਤਾ ਸੀ।

ਪੂਰੀ ਖ਼ਬਰ »

ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ ਨੂੰ ਅਪਣਾ ਪੰਜਵਾ ਸੂਬਾ ਬਣਾਉਣ ਲਈ ਪਾਕਿਸਤਾਨ ਦੀ ਨਵੀਂ ਚਾਲ

ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ ਨੂੰ ਅਪਣਾ ਪੰਜਵਾ ਸੂਬਾ ਬਣਾਉਣ ਲਈ ਪਾਕਿਸਤਾਨ ਦੀ ਨਵੀਂ ਚਾਲ

ਇਸਲਾਮਾਬਾਦ, 16 ਨਵੰਬਰ, (ਹ.ਬ.) : ਭਾਰਤ ਦੇ ਵਿਰੋਧ ਦੇ ਬਾਵਜੂਦ ਪਾਕਿਸਤਾਨ ਅਪਣੇ ਕਬਜ਼ੇ ਵਾਲੇ ਕਸਮੀਰ ਨੂੰ ਅਪਣੀ ਸਰਹੱਦਾਂ ਵਿਚ ਮਿਲਾਉਣ ਦੇ ਲਈ ਲਗਾਤਾਰ ਨਵੀਂ ਚਾਲ ਚਲ ਰਿਹਾ ਹੈ। ਪਾਕਿਸਤਾਨ ਸਰਕਾਰ ਨੇ Îਇੱਕ ਕਮੇਟੀ ਦਾ ਗਠਨ ਕੀਤਾ ਹੈ ਜੋ ਗਿਲਗਿਤ-ਬਾਲਟਿਸਤਾਨ (ਪੀਓਕੇ) ਦੇ ਕਾਨੂੰਨੀ ਹਾਲਾਤ ਦੀ ਸਮੀਖਿਆ ਕਰੇਗੀ। ਦੂਜੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ Îਇਹ ਕਮੇਟੀ ਇਸ ਗੱਲ ਦੀ ਰਿਪੋਰਟ ਦੇਵੇਗੀ ਕਿ ਗਿਲਗਿਤ-ਬਾਲਟਿਸਤਾਨ ਨੂੰ ਕਿਵੇਂ ਆਖਰੀ ਸੂਬੇ ਦੇ ਤੌਰ 'ਤੇ ਪਾਕਿਸਤਾਨ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਗਿਲਗਿਤ-ਬਾਲਟਿਸਤਾਨ ਖੇਤਰ ਭਾਰਤੀ ਜੰਮੂ-ਕਸ਼ਮੀਰ ਦਾ ਹੀ Îਇੱਕ ਹਿੱਸਾ ਹੈ, ਜਿਸ 'ਤੇ ਪਾਕਿਸਤਾਨ ਨੇ 1948 ਵਿਚ ਕਬਾਇਲੀ ਹਮਲੇ ਦੇ ਦੌਰਾਨ ਕਬਜ਼ਾ ਕਰ ਲਿਆ ਸੀ। ਉਤਰੀ ਖੇਤਰ ਦੇ ਨਾਂ ਤੋਂ ਪਛਾਣੇ ਜਾਣ ਵਾਲੇ ਇਸ ਖੇਤਰ ਨੂੰ ਪਾਕਿਸਤਾਨ ਅਪਣਾ ਪੰਜਵਾਂ ਸੂਬਾ ਐਲਾਨ ਕਰਨਾ ਚਾਹੁੰਦਾ ਹੈ, ਜਿਸ ਦਾ ਭਾਰਤ ਵਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਇਸ ਖੇਤਰ ਦਾ ਮੁੱਦਾ ਦੋਵੇਂ ਦੇਸ਼ਾਂ ਵਲੋਂ ਸੰਯੁਕਤ ਰਾਸ਼ਟਰ ਵਿਚ ਵੀ ਲੰਬਿਤ ਹੈ।

ਪੂਰੀ ਖ਼ਬਰ »

ਖਸ਼ੋਗੀ ਹੱਤਿਆ ਮਾਮਲੇ ਵਿਚ 5 ਸਾਊਦੀ ਅਧਿਕਾਰੀਆਂ ਨੂੰ ਮਿਲ ਸਕਦੀ ਹੈ ਮੌਤ ਦੀ ਸਜ਼ਾ

ਖਸ਼ੋਗੀ ਹੱਤਿਆ ਮਾਮਲੇ ਵਿਚ 5 ਸਾਊਦੀ ਅਧਿਕਾਰੀਆਂ ਨੂੰ ਮਿਲ ਸਕਦੀ ਹੈ ਮੌਤ ਦੀ ਸਜ਼ਾ

ਨਵੀਂ ਦਿੱਲੀ, 16 ਨਵੰਬਰ, (ਹ.ਬ.) : ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਮਾਮਲੇ ਵਿਚ ਸਾਊਦੀ ਅਰਬ ਦੇ ਪੰਜ ਅਧਿਕਾਰੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਜਦ ਕਿ ਸਰਕਾਰੀ ਧਿਰ ਨੇ ਇਸ ਮਾਮਲੇ ਵਿਚ ਸਿੱਧੇ ਤੌਰ 'ਤੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੂੰ ਕਲੀਟ ਚਿਟ ਦੇ ਦਿੱਤੀ ਅਤੇ ਕਿਹਾ ਕਿ ਉਹ ਇਸ ਵਿਚ ਸਾਮਲ ਨਹਂੀਂ ਸਨ। ਦੱਸ ਦੇਈਏ ਕਿ ਇਸਤਾਂਬੁਲ ਸਥਿਤ ਸਾਊਦੀ ਦੇ ਦੂਤਘਰ ਦੇ ਅੰਦਰ ਖਸ਼ੋਗੀ ਦੀ ਹੱਤਿਆ ਕਰ ਦਿੱਤੀ ਗਈ ਸੀ। ਸਰਕਾਰੀ ਵਕੀਲ ਦੇ ਦਫ਼ਤਰ ਦੇ ਬੁਲਾਰੇ ਨੇ ਕਿਹਾ, ਖਸ਼ੋਗੀ ਨੂੰ ਨਸ਼ੀਲੇ ਦਵਾਈਆਂ ਦਿੱਤੀਆਂ ਗਈਆਂ ਅਤੇ ਉਸ ਤੋਂ ਬਾਅਦ ਲਾਸ਼ ਦੇ ਟੁਕੜੇ ਕਰ ਦਿੱਤੇ ਗਏ। ਲਾਸ਼ ਦੇ ਟੁਕੜਿਆਂ ਨੂੰ ਦੂਤਘਰ ਦੇ ਬਾਹਰ ਇੱਕ ਏਜੰਟ ਨੂੰ ਦੇ ਦਿੱਤਾ ਗਿਆ ਸੀ। ਬੁਲਾਰੇ ਨੇ ਸਾਫ ਕਿਹਾ ਕਿ ਹੱਤਿਆ ਦੇ ਬਾਰੇ ਵਿਚ ਪ੍ਰਿੰਸ ਮੁਹੰਮਦ ਨੂੰ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਨੇ ਅੱਗੇ ਕਿਹਾ, ਸਾਊਦੀ ਦੇ ਖੁਫ਼ੀਆ ਵਿਭਾਗ ਦੇ ਉਪ ਮੁਖੀ ਅਹਿਮਦ ਅਲ ਅਸੀਰੀ ਨੇ ਖਸ਼ੋਗੀ ਨੂੰ ਦੇਸ਼ ਵਿਚ ਲਿਆਉਣ ਦਾ ਹੁਕਮ ਦਿੱਤਾ ਸੀ ਅਤੇ ਜੋ ਟੀਮ ਇਸਤਾਂਬੁਲ ਦੂਤਘਰ ਗਈ ਸੀ, ਉਸ ਦੇ ਚੀਫ਼ ਨੇ ਹੱਤਿਆ ਦਾ ਆਦੇਸ਼ ਦਿੱਤਾ। ਸਰਕਾਰੀ ਨਿਊਜ਼ ਏਜੰਸੀ ਐਸਪੀਏ ਦੁਆਰਾ ਜਾਰੀ ਅਧਿਕਾਰਕ ਬਿਆਨ ਦੇ ਅਨੁਸਾਰ ਸਰਕਾਰੀ ਵਕੀਲ ਨੇ ਹੱਤਿਆ ਵਿਚ ਸ਼ਾਮਲ ਪੰਜ ਲੋਕਾਂ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ। ਹੱਤਿਆ ਦੇ ਮਾਮਲੇ ਵਿਚ ਕੁੱਲ 21 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ।

ਪੂਰੀ ਖ਼ਬਰ »

ਅਫ਼ਗਾਨਿਸਤਾਨ: ਤਾਲਿਬਾਨ ਦੇ ਹਮਲੇ ਵਿਚ 35 ਸੁਰੱਖਿਆ ਬਲਾਂ ਦੀ ਮੌਤ

ਅਫ਼ਗਾਨਿਸਤਾਨ: ਤਾਲਿਬਾਨ ਦੇ ਹਮਲੇ ਵਿਚ 35 ਸੁਰੱਖਿਆ ਬਲਾਂ ਦੀ ਮੌਤ

ਕਾਬੁਲ, 15 ਨਵੰਬਰ, (ਹ.ਬ.) : ਅਫ਼ਗਾਨਿਸਤਾਨ ਦੇ ਪੱਛਮੀ ਫਰਾਹ ਸੂਬੇ ਵਿਚ ਅਫਗਾਨਿਸਤਾਨ ਦੀ ਸਰਹੱਦ 'ਤੇ ਤਾਲਿਬਾਨ ਦੇ ਹਮਲੇ ਵਿਚ 35 ਸੁਰੱਖਿਆ ਬਲਾਂ ਦੇ ਮਾਰੇ ਜਾਣ ਦੀ ਸੂਚਨਾ ਹੈ। ਕਾਫੀ ਦੇਰ ਤੱਕ ਦੋਵੇਂ ਪਾਸੇ ਤੋਂ ਹੋਈ ਫਾਇਰਿੰਗ ਤੋਂ ਬਾਅਦ ਤਾਲਿਬਾਨ ਦੇ ਅੱਤਵਾਦੀ ਪਿੱਛੇ ਹਟਣ ਲਈ ਮਜਬੂਰ ਹੋਏ। ਸੂਬਾਈ ਪ੍ਰੀਸ਼ਦ ਦੇ ਮੈਂਬਰ ਦਾਦੁਲਾ ਕਾਨੀ ਨੇ ਦੱਸਿਆ ਕਿ ਤਾਲਿਬਾਨ ਦੇ ਅੱਤਵਾਦੀਆਂ ਨੇ ਅਫ਼ਗਾਨਿਸਤਾਨ ਦੀ ਸਰਹੱਦ 'ਤੇ ਤੈਨਾਤ ਸੁਰੱਖਿਆ ਬਲਾਂ 'ਤੇ ਹਮਲਾ ਕਰ ਦਿੱਤਾ, ਸੁਰੱਖਿਆ ਬਲਾਂ ਨੇ ਵੀ ਤਾਲਿਬਾਨੀ ਅੱਤਵਾਦੀਆਂ ਦੇ ਹਮਲੇ ਦਾ ਜਵਾਬ ਦਿੱਤਾ, ਕਰੀਬ ਇੱਕ ਘੰਟੇ ਤੱਕ ਚਲੀ ਫਾਇਰਿੰਗ ਤੋ ਬਾਅਦ ਤਾਲਿਬਾਨੀ ਅੱਤਵਾਦੀ ਪਿੱਛੇ ਹਟਣ ਲਈ ਮਜਬੂਰ ਹੋ ਗਏ। ਹਾਲਾਂਕਿ ਇਸ ਹਮਲੇ ਵਿਚ ਅਫ਼ਗਾਨਿਸਤਾਨ ਦੇ 35 ਸੁਰੱਖਿਆ ਬਲਾਂ ਦੀ ਮੌਤ ਹੋ ਗਈ।

ਪੂਰੀ ਖ਼ਬਰ »

ਉਡਣ ਵਾਲੀ ਬਾਈਕ ਰਾਹੀਂ ਚੋਰਾਂ ਨੂੰ ਫੜੇਗੀ ਦੁਬਈ ਪੁਲਿਸ

ਉਡਣ ਵਾਲੀ ਬਾਈਕ ਰਾਹੀਂ ਚੋਰਾਂ ਨੂੰ ਫੜੇਗੀ ਦੁਬਈ ਪੁਲਿਸ

ਦੁਬਈ ਪੁਲਿਸ ਦੁਨੀਆ ਦੀ ਪਹਿਲੀ ਅਜਿਹੀ ਪੁਲਿਸ ਬਣੀ ਨਵੀਂ ਦਿੱਲੀ, 15 ਨਵੰਬਰ, (ਹ.ਬ.) : ਤੇਜ਼ ਰਫਤਾਰ ਕਾਰਾਂ ਦੀ ਵਰਤੋਂ ਕਰਨ ਦੇ ਲਈ ਦੁਨੀਆ ਭਰ ਵਿਚ ਮਸ਼ਹੂਰ ਦੁਬਈ ਪੁਲਿਸ ਨੇ ਅਪਣੇ ਬੇੜੇ ਵਿਚ ਉਡਣ ਵਾਲੀ ਬਾਈਕ ਨੂੰ ਸ਼ਾਮਲ ਕੀਤਾ ਹੈ। ਇਸ ਦਾ ਨਾਂ ਹੋਵਰ ਬਾਈਕ ਹੈ ਜੋ ਜ਼ਮੀਨ ਤੋਂ 16 ਫੁੱਟ ਦੀ ਉਚਾਈ 'ਤੇ 70 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਉਡਣ ਦੇ ਸਮਰਥ ਹੈ। ਇਸ ਬਾਈਕ ਨੂੰ ਬੜੇ ਵਿਚ ਸ਼ਾਮਲ ਕਰਨ ਤੋਂ ਬਾਅਦ ਦੁਬਈ ਪੁਲਿਸ, ਦੁਨੀਆ ਦੀ ਪਹਿਲੀ ਅਜਿਹੀ ਪੁਲਿਸ ਬਣ ਗਈ ਹੈ ਜਿਸ ਦੇ ਕੋਲ ਉਡਣ ਵਾਲੀ ਬਾਈਕ ਹੈ। ਹੋਵਰ ਬਾਈਕ ਜ਼ਿਆਦਾ ਤੋਂ ਜ਼ਿਆਦਾ 16 ਫੁੱਟ ਦੀ ਉਚਾਈ 'ਤੇ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉਡ ਸਕਦੀ ਹੈ। 130 ਕਿਲੋਗਰਾਮ ਵਜ਼ਨ ਨੂੰ ਲੈ ਕੇ ਉਡਣ ਵਿਚ ਸਮਰਥ ਹੈ। ਬੈਟਰੀ ਨਾਲ ਚਲਣ ਵਾਲੀ ਇਸ ਬਾਈਕ ਨੂੰ Îਇੱਕ ਵਾਰ ਚਾਰਜ ਕਰਨ ਤੋਂ ਬਾਅਦ 25 ਮਿੰਟ ਤੱਕ ਉਡਾਇਆ ਜਾ ਸਕਦਾ ਹੈ। ਇਸ ਨੂੰ ਕਾਰ ਦੀ ਪਾਰਕਿੰਗ ਵਿਚ ਉਤਾਰਿਆ ਜਾ ਸਕਦਾ ਹੈ ਅਤੇ Îਇੱਥੋਂ ਹੀ ਉਡਾਣ ਵੀ ਭਰੀ ਜਾ ਸਕਦੀ ਹੈ।

ਪੂਰੀ ਖ਼ਬਰ »

ਰੂਸ-ਚੀਨ ਕੋਲੋਂ ਯੁੱਧ ਹਾਰ ਸਕਦੈ ਅਮਰੀਕਾ : ਰਿਪੋਰਟ

ਰੂਸ-ਚੀਨ ਕੋਲੋਂ ਯੁੱਧ ਹਾਰ ਸਕਦੈ ਅਮਰੀਕਾ : ਰਿਪੋਰਟ

ਵਾਸ਼ਿੰਗਟਨ, 15 ਨਵੰਬਰ, (ਹ.ਬ.) : ਅਮਰੀਕਾ ਦੇ ਸੰਸਦੀ ਪੈਨਲ ਨੇ ਬੁਧਵਾਰ ਨੂੰ ਜਾਰੀ ਅਪਣੀ ਇੱਕ ਰਿਪੋਰਟ ਵਿਚ ਦੱਸਿਆ ਕਿ ਅਮਰੀਕਾ ਕੌਮੀ ਸੁਰੱਖਿਆ ਅਤੇ ਸੈਨਿਕ ਸੰਕਟਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਹ ਰੂਸ-ਚੀਨ ਦੇ ਖ਼ਿਲਾਫ਼ ਹੋਣ ਵਾਲੇ ਯੁੱਧ ਵਿਚ ਹਾਰ ਸਕਦਾ ਹੈ। ਕਾਂਗਰਸ ਨੇ ਕੌਮੀ ਰੱਖਿਆ ਰਣਨੀਤੀ ਕਮਿਸ਼ਨ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਕਿ ਉਹ ਰਾਸ਼ਟਰਪਤੀ ਟਰੰਪ ਦੀ ਕੌਮੀ ਰੱਖਿਆ ਰਣਨੀਤੀ ਦਾ ਅਧਿਐਨ ਕਰੇ। ਗੌਰਤਲਬ ਹੈ ਕਿ ਟਰੰਪ ਦੀ ਇਹ ਨੀਤੀ ਮਾਸਕੋ ਅਤੇ ਬੀਜਿੰਗ ਦੇ ਨਾਲ ਤਾਕਤ ਪਾਉਣ ਦੀ ਨਵੀਂ ਹੋੜ ਨੂੰ ਰੇਖਾਂਕਿਤ ਕਰਦੀ ਹੈ। ਡੈਮੋਕਰੇਟਿਕ ਅਤੇ ਰਿਪਬਲਿਕ ਪਾਰਟੀ ਦੇ ਦਰਜਨਾਂ ਸਾਬਕਾ ਅਧਿਕਾਰੀਆਂ ਦੇ ਇਸ ਪੈਨਲ ਨੇ ਦੇਖਿਆ ਕਿ ਇਕ ਪਾਸੇ ਜਿੱਥੇ ਅਮਰੀਕੀ ਸੈਨਾ ਬਜਟ ਵਿਚ ਕਟੌਤੀ ਦਾ ਸਾਹਮਣਾ ਕਰ ਰਹੀ ਹੈ ਅਤੇ ਉਨ੍ਹਾ ਮਿਲਣ ਵਾਲੀ ਸਹੂਲਤਾਂ ਵਿਚ ਕਮੀ ਆ ਰਹੀ ਹੈ, ਉਥੇ ਹੀ ਚੀਨ ਅਤੇ ਰੂਸ ਜਿਹੇ ਦੇਸ਼ ਅਮਰੀਕੀ ਤਾਕਤ ਦੇ ਨਾਲ ਸੰਤੁਲਨ ਕਾÎਇਮ ਕਰਨ ਦੇ ਲਈ ਅਪਣੀ ਤਾਕਤ ਵਧਾ ਰਹੇ ਹਨ। ਕਮਿਸ਼ਨ ਦਾ

ਪੂਰੀ ਖ਼ਬਰ »

ਹਵਾਈ ਸਫਰ ਦੌਰਾਨ ਮਿਰਗੀ ਦਾ ਦੌਰਾ ਪੈਣ ਕਾਰਨ ਭਾਰਤੀ ਬੱਚੇ ਦੀ ਮੌਤ

ਹਵਾਈ ਸਫਰ ਦੌਰਾਨ ਮਿਰਗੀ ਦਾ ਦੌਰਾ ਪੈਣ ਕਾਰਨ ਭਾਰਤੀ ਬੱਚੇ ਦੀ ਮੌਤ

ਦੁਬਈ, 15 ਨਵੰਬਰ, (ਹ.ਬ.) : ਸਾਊਦੀ ਅਰਬ ਤੋਂ ਆ ਰਹੀ ਇੱਕ ਭਾਰਤੀ ਪਰਿਵਾਰ ਦੇ ਚਾਰ ਸਾਲ ਦੇ ਦਿਵਯਾਂਗ ਬੱਚੇ ਦੀ ਮਿਰਗੀ ਦਾ ਦੌਰਾ ਪੈਣ ਕਾਰਨ ਹਵਾਈ ਸਫਰ ਦੌਰਾਨ ਮੌਤ ਹੋ ਗਈ। ਸਥਾਨਕ ਅਖ਼ਬਾਰ ਖਲੀਜ ਟਾਈਮਸ ਦੀ ਰਿਪੋਰਟ ਦੇ ਮੁਤਾਬਕ, ਰਿਸ਼ਤੇਦਾਰ ਨੇ ਦੱਸਿਆ ਕਿ ਓਮਾਨ ਏਵਰਵੇਜ਼ ਦੇ ਜਹਾਜ਼ ਦੇ ਉਡਾਣ ਭਰਨ ਤੋਂ 45 ਮਿੰਟ ਬਾਅਦ ਬੱਚੇ ਨੂੰ ਮਿਰਗੀ ਦਾ ਦੌਰਾ ਪਿਆ। ਦੁਬਈ ਵਿਚ ਰਹਿਣ ਵਾਲੇ ਬੱਚੇ ਦੇ ਪਰਿਵਾਰ ਨੇ ਦੱਸਿਆ ਕਿ ਜਦ ਉਹ ਲੋਕ ਜੇਦਾ ਤੋਂ ਰਵਾਨਾ ਹੋਏ ਸਨ ਤਾਂ ਬੱਚੇ ਨੂੰ ਹਲਕਾ ਬੁਖਾਰ ਸੀ ਅਤੇ ਹਵਾਈ ਯਾਤਰਾ ਦੌਰਾਨ ਉਸ ਨੂੰ ਮਿਰਗੀ ਦਾ ਦੌਰਾ ਪਿਆ। ਮਾਂ ਦੀ ਗੋਦ ਵਿਚ ਹੀ ਉਸ ਦੀ ਮੌਤ ਹੋ ਗਈ। ਏਅਰਲਾਈਨਸ ਨੇ ਕਿਹਾ ਕਿ ਜਹਾਜ਼ ਜੇਦਾ ਤੋਂ ਕੇਰਲ ਦੇ ਕੋਝੀਕੋਡ ਜਾ ਰਿਹਾ ਸੀ ਅਤੇ ਇਸ ਦੁਖਦ ਘਟਨਾ ਦੀ ਜਾਣਕਾਰੀ ਮਿਲਣ 'ਤੇ ਜਹਾਜ਼ ਨੂੰ ਸੋਮਵਾਰ ਦੁਪਹਿਰ ਨੂੰ ਆਬੂਧਾਬੀ ਵਿਚ ਹੰਗਾਮੀ ਹਾਲਾਤ ਵਿਚ ਉਤਾਰਿਆ ਗਿਆ। ਖ਼ਬਰ ਵਿਚ ਕਿਹਾ ਗਿਆ ਕਿ ਦਿਵਯਾਂਗ ਬੱਚਾ ਪੁਥੀਯਾਪੁਰਾਯਿਲ ਚਲਣ ਫਿਰਨ ਅਤੇ ਬੋਲਣ ਵਿਚ ਅਸਮਰਥ ਸੀ। ਉਸ ਨੂੰ ਵਹੀਲ ਚੇਅਰ ਦੇ ਜ਼ਰੀਏ ਹੀ ਲੈ ਜਾਇਆ

ਪੂਰੀ ਖ਼ਬਰ »

ਅੰਤਰਰਾਸ਼ਟਰੀ ਹੋਰ ਖਬਰਾਂ »

 • ਇਜ਼ਰਾਈਲ ਦੇ ਪੰਜਾਬੀ ਭਾਈਚਾਰੇ ਨੇ ਧਾਰਮਿਕ ਸਮਾਗਮ ਕਰਨ ਦੀ ਸਹੂਲਤ ਲਈ ਕੈਪਟਨ ਦੀ ਮਦਦ ਮੰਗੀ

  ਇਜ਼ਰਾਈਲ ਦੇ ਪੰਜਾਬੀ ਭਾਈਚਾਰੇ ਨੇ ਧਾਰਮਿਕ ਸਮਾਗਮ ਕਰਨ ਦੀ ਸਹੂਲਤ ਲਈ ਕੈਪਟਨ ਦੀ ਮਦਦ ਮੰਗੀ

  ਤਲ ਅਵੀਵ, 25 ਅਕਤੂਬਰ, (ਹ.ਬ.) :ਇਜ਼ਰਾਈਲ ਦੇ ਪੰਜਾਬੀ ਭਾਈਚਾਰੇ ਦੇ ਇਕ ਵਫ਼ਦ ਨੇ ਵੀਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਧਾਰਮਿਕ ਸਮਾਗਮ ਕਰਵਾਉਣ ਲਈ ਸਥਾਨਕ ਅਥਾਰਟੀਆਂ ਪਾਸੋਂ ਪ੍ਰਵਾਨਗੀ ਲੈਣ ਦੇ ਨਾਲ-ਨਾਲ ਗੁਰਦੁਆਰਾ ਸਾਹਿਬ ਦੀ ਇਮਾਰਤ ਲਈ ਜ਼ਮੀਨ ਹਾਸਲ ਕਰਨ ਵਾਸਤੇ ਉਨ੍ਹਾਂ ਦੀ ਮਦਦ ਮੰਗੀ। ਮੁੱਖ ਮੰਤਰੀ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਇਸ ਬਾਰੇ ਇਜ਼ਰਾਈਲ ਵਿੱਚ ਭਾਰਤੀ ਰਾਜਦੂਤ ਪਵਨ ਕਪੂਰ ਨੂੰ ਉਨ੍ਹਾਂ ਦੀ ਮਦਦ ਲਈ ਕਹਿਣਗੇ। ਕੈਪਟਨ ਅਮਰਿੰਦਰ ਸਿੰਘ ਨੇ ਵਫ਼ਦ ਨੂੰ ਵੀ ਰਾਜਦੂਤ ਨਾਲ ਮਿਲਣ ਦੀ ਸਲਾਹ ਦਿੱਤੀ। ਮੁੱਖ ਮੰਤਰੀ ਨੇ ਵਫ਼ਦ ਨੂੰ ਕਿਹਾ ਕਿ ਉਨ੍ਹਾਂ ਨੂੰ ਭਾਰਤੀ ਦੂਤਘਰ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਨ੍ਹਾਂ ਮੁੱਦਿਆਂ 'ਤੇ ਸਥਾਨਕ ਪ੍ਰਸ਼ਾਸਨ ਦੇ ਬਹੁਤ ਸਖ਼ਤ ਦਿਸ਼ਾ-ਨਿਰਦੇਸ਼ ਹਨ।

  ਪੂਰੀ ਖ਼ਬਰ

 • Weather, 10 September
  Toronto Weather
  +22

  High: +22° Low: +13°

  Humidity: 61%

  Wind: SE - 6 KPH

  Vancouver Weather
  +22

  High: +23° Low: +14°

  Humidity: 72%

  Wind: WNW - 6 KPH

  New York Weather
  +24

  High: +24° Low: +21°

  Humidity: 74%

  Wind: NNE - 7 KPH

  Chandigarh Weather
  +24

  High: +24° Low: +12°

  Humidity: 48%

  Wind: WSW - 3 KPH

ਹਮਦਰਦ ਟੀ.ਵੀ.

ਚਰਚਾ ਵਿੱਚ...


Today's E-Paper


ਗੈਲਰੀ

ਤੁਹਾਡਾ ਦ੍ਰਿਸ਼ਟੀਕੋਣ

 • ਕੀ ਪੰਜਾਬ 'ਚ ਕਿਸਾਨ ਖੁਦਕੁਸ਼ੀਆਂ ਲਈ ਕਾਂਗਰਸ ਸਰਕਾਰ ਹੈ ਜਿੰਮੇਵਾਰ?

  ਸਹੀ

  ਗਲ਼ਤ

  ਕੁੱਝ ਨਹੀਂ ਕਹਿ ਸਕਦੇ

  View results

ਕੈਨੇਡਾ

ਅਮਰੀਕਾ

ਫਿਲਮੀ ਖ਼ਬਰਾਂ

ਸਿਹਤ ਖਜ਼ਾਨਾ